ਲੁਧਿਆਣਾ ਡੁੱਬਿਆ ਹਨੇਰੇ 'ਚ

ਲੁਧਿਆਣਾ  (ਸਲੂਜਾ, ਦੀਪਕ )- ਪੰਜਾਬ ਰਾਜ ਊਰਜਾ ਨਿਗਮ (ਪਾਵਰ ਕਾਮ) ਦੇ 220 ਕੇ. ਵੀ. ਸਬ ਸੇਸ਼ਨ ਲਲਤੋਂ ਵਿਚ ਸਥਾਪਿਤ 100 ਐੱਮ. ਵੀ. Â.ੇ ਦੀ, ਸਮਰੱਥਾ ਵਾਲੇ ਪਾਵਰ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ ਨਾਲ ਜਿਥੇ ਲਲਤੋਂ ਪਿੰਡ ਵਾਲ-ਵਾਲ ਬਚ ਗਿਆ, ਉਥੇ ਇਹ ਮਹੱਤਵਪੂਰਨ ਬਿਜਲੀ ਘਰ ਬੰਦ ਹੋਣ  ਨਾਲ ਅੱਜ ਲੁਧਿਆਣਾ ਹਨੇਰੇ ਵਿਚ ਡੁੱਬ ਗਿਆ।  ਅੱਗ ਦਾ ਸੇਕ ਅਤੇ ਤਪਸ ਲਲਤੋਂ ਪਿੰਡ ਤਕ ਪਹੁੰਚੀ, ਜਿਸ ਤੋਂ ਘਬਰਾਏ ਪਿੰਡ ਵਾਸੀ ਇਸ ਅੱਗ ਨੂੰ ਬਝਾਉਣ ਲਈ ਅੱਗੇ ਆਏ ਪਰ ਅੱਗ ਦੇ ਭਿਆਨਕ ਰੂਪ ਨੂੰ ਪਿੰਡ ਵਾਸੀ ਵੀ ਸੰਭਾਲ ਨਹੀਂ ਸਕੇ, ਜਿਸ 'ਤੇ ਪ੍ਰਸ਼ਾਸਨ ਨੇ ਫਾਇਰਬ੍ਰਿਗੇਡ ਸਮੇਤ ਮਿਲਟਰੀ ਨੂੰ ਵੀ ਬਚਾਅ ਕਾਰਜਾਂ ਲਈ ਬੁਲਾਇਆ।
ਪਾਵਰ ਕਾਮ ਦੇ ਅਧਿਕਾਰੀ ਸੀ. ਐੱਮ. ਮਾਨ ਅਨੁਸਾਰ ਅੱਗ ਇਸ ਲਈ ਨਹੀਂ ਬੁਝ ਪਾ ਰਹੀ ਸੀ ਕਿਉਂਕਿ ਟਰਾਂਸਫਾਰਮਰ ਵਿਚ ਇਕ ਵਿਸ਼ੇਸ਼ ਤਰ੍ਹਾਂ ਦਾ ਤੇਲ (ਜਿਸਦੀ ਮਾਤਰਾ ਹਜ਼ਾਰਾਂ ਲੀਟਰ ਹੁੰਦੀ ਹੈ) ਹੁੰਦਾ ਹੈ। ਘਟਨਾ ਸਥਾਨ 'ਤੇ ਪੁਲਸ ਦੇ ਅਧਿਕਾਰੀ, ਕਮਿਸ਼ਨਰ ਨਗਰ ਨਿਗਮ, ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਪਹੁੰਚੀਆਂ।