ਪੰਜਾਬ ਤੋਂ ਡਰ ਕੇ ਭੋਪਾਲ ਪਹੁੰਚਿਆ ਯੋ ਯੋ

ਪੰਜਾਬ ਦੇ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਬੀਤੇ ਦਿਨੀਂ ਭੋਪਾਲ ਵਿਚ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੇ ਉੱਥੇ ਸ਼ੋਅ ਵੀ ਕੀਤਾ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੇ ਅਸ਼ਲੀਲ ਗੀਤਾਂ ਦਾ ਪੰਜਾਬ ਵਿਚ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਵਿਰੋਧ ਕਾਰਣ ਹੀ ਉਨ੍ਹਾਂ ਦੇ ਪੰਜਾਬ ਵਿਚ ਕੁਝ ਸ਼ੋਅ ਨਹੀਂ ਹੋ ਸਕੇ ਸਨ। ਕੁਝ ਸੰਗਠਨਾਂ ਨੇ ਵੀ ਹਨੀ ਸਿੰਘ ਖਿਲਾਫ ਕਮਰ ਕੱਸੀ ਹੋਈ ਹੈ।
ਹੁਣ ਹਨੀ ਸਿੰਘ ਨੂੰ ਆਪਣੇ ਪੰਜਾਬ ਤੋਂ ਬਾਹਰ ਹੋ ਰਹੇ ਸ਼ੋਅ ਦਾ ਹੀ ਸਹਾਰਾ ਹੈ। ਉਨ੍ਹਾਂ ਦੀ ਯੋ ਯੋ ਪੰਜਾਬ ਵਿਚ ਕੁਝ ਮੱਧਮ ਹੋਈ ਹੀ ਪ੍ਰਤੀਤ ਹੋ ਰਹੀ ਹੈ।